ਪੰਜਾਬ 'ਚ ਅਕਸਰ ਹੀ ਕਦੀ ਗੋਲੀ ਚੱਲਣ ਤੇ ਕਦੀ ਲੜਾਈ ਝਗੜੇ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ | ਉੱਥੇ ਹੀ ਅੰਮਿ੍ਤਸਰ ਦੇ ਇਲਾਕਾ ਲੋਹਗੜ੍ਹ ਵਿਖੇ ਦੇਰ ਰਾਤ ਦੋ ਨੌਜਵਾਨਾਂ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਹੋਣ ਦੀ ਵੀਡੀਓ ਸਾਹਮਣੇ ਆਈ ਹੈ | ਜਿਸ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ 2 ਨੌਜਵਾਨਾਂ ਨੂੰ ਕੁਝ ਲੋਕਾਂ ਵੱਲੋਂ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਹੈ |
